logo

ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਦੀ ਨਿਗਰਾਨੀ ਵਿਚ ਹੋਈ

ਸਿਆਸੀ ਪਾਰਟੀਆਂ ਦੇ ਨੁੰਮਾਇੰਦੇ ਵੀ ਰਹੇ ਹਾਜਰ

ਫਿਰੋਜ਼ਪੁਰ ( jive punjab) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੀ ਰੈਡੇਮਾਇਜ਼ੇਸਨ ਅੱਜ ਇੱਥੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਦੀ ਹਾਜਰੀ ਵਿਚ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਚੌਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 902 ਪੋਲਿੰਗ ਬੂਥ ਹਨ ਅਤੇ ਇਸ ਲਈ ਅੱਜ ਚਾਰੇ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ। ਹਰੇਕ ਹਲਕੇ ਨੂੰ ਪੋਲਿੰਗ ਬੂਥਾਂ ਦੀ ਗਿਣਤੀ ਤੋਂ ਵੱਧ 20 ਫੀਸਦੀ ਬੈਲਟ ਯੂਨਿਟ (ਬੀਯੂ) ਅਤੇ ਕੰਟਰੋਲ ਯੂਨਿਟ (ਸੀਯੂ) ਅਤੇ 30 ਫੀਸਦੀ ਵੱਧ ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਕੋਲ ਕਿਸੇ ਮਸ਼ੀਨ ਦੇ ਖਰਾਬ ਹੋਣ ਤੇ ਰਾਖਵਾਂ ਕੋਟਾ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਜ਼ੀਰਾ ਨੂੰ 231 ਪੋਲਿੰਗ ਬੂਥਾਂ ਲਈ 277 ਬੀ ਯੂ, 277 ਸੀਯੂ ਅਤੇ 300 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਫਿਰੋਜ਼ਪੁਰ ਸ਼ਹਿਰੀ ਨੂੰ 211 ਪੋਲਿੰਗ ਬੂਥਾਂ ਲਈ 253 ਬੀ ਯੂ, 253 ਸੀਯੂ ਅਤੇ 274 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਫਿਰੋਜ਼ਪੁਰ ਦਿਹਾਤੀ ਨੂੰ 243 ਪੋਲਿੰਗ ਬੂਥਾਂ ਲਈ 290 ਬੀ ਯੂ, 290 ਸੀਯੂ ਅਤੇ 314 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਗੁਰੂਹਰਸਹਾਏ ਨੂੰ 218 ਪੋਲਿੰਗ ਬੂਬਾਂ ਲਈ 261 ਬੀ ਯੂ, 261 ਸੀਯੂ ਅਤੇ 283 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿੱਧੀ ਕੁਮੁਦ ਬਾਮਬਾ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਇੰਚਾਰਜ ਐਨਆਈਸੀ ਅਨਿਲ ਪਲਤਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਲੋਚਨ ਸਿੰਘ ਹਾਜ਼ਰ ਸਨ।

10
720 views